ਤੁਹਾਡਾ ਟੀਵੀ ਲਾਇਸੰਸ ਤੁਹਾਨੂੰ ਟੀਵੀ ‘ਤੇ ਅਨੇਕਾਂ ਚੀਜ਼ਾਂ ਦਾ ਅਨੰਦ ਮਾਣਨ ਦੀ ਸਹੂਲਤ ਦਿੰਦਾ ਹੈ। ਇਹ ਤੁਹਾਨੂੰ ਹੇਠ ਲਿਖਿਆਂ ਚੀਜ਼ਾਂ ਪ੍ਰਦਾਨ ਕਰਦਾ ਹੈ:
ਇਸ ਵਿੱਚ ਰਿਕਾਰਡਿੰਗ ਅਤੇ ਡਾਊਨਲੋਡ ਕਰਨਾ ਸ਼ਾਮਲ ਹੈ। ਕਿਸੇ ਵੀ ਡਿਵਾਈਸ 'ਤੇ।
ਇੱਕ ਸਟੈਂਡਰਡ ਰੰਗੀਨ ਟੀਵੀ ਲਾਇਸੰਸ ਦੀ ਲਾਗਤ £174.50 ਹੈ। ਤੁਸੀਂ ਪੂਰਾ ਭੁਗਤਾਨ ਇੱਕ ਵਾਰ ਵਿੱਚ ਕਰ ਸਕਦੇ ਹੋ ਜਾਂ ਪੂਰੀ ਲਾਗਤ ਦਾ ਭੁਗਤਾਨ ਕਿਸ਼ਤਾ ਵਿੱਚ ਕਰ ਸਕਦੇ ਹੋ। ਇਹ ਪੇਜ ਤੁਹਾਨੂੰ ਭੁਗਤਾਨ ਕਰਨ ਦੇ ਵੱਖ-ਵੱਖ ਤਰੀਕੇ, ਕਾਰੋਬਾਰਾਂ ਲਈ ਲਾਇਸੰਸ ਅਤੇ ਤੁਸੀਂ ਰਿਆਇਤਾਂ ਲਈ ਯੋਗ ਹੋ ਜਾਂ ਨਹੀਂ, ਇਸ ਬਾਰੇ ਵੀ ਦੱਸਦਾ ਹੈ।
ਇਸ ਪੇਜ 'ਤੇ ਦਿੱਤੇ ਲਿੰਕ ਅੰਗਰੇਜ਼ੀ ਦੇ ਪੇਜਾਂ 'ਤੇ ਲੈਕੇ ਜਾਂਦੇ ਹਨ। ਤੁਹਾਡੇ ਡਿਵਾਈਸ 'ਤੇ ਨਿਰਭਰ ਕਰਦੇ ਹੋਏ, ਤੁਸੀਂ ਆਪਣੇ ਵੈੱਬ ਬ੍ਰਾਊਜ਼ਰ ਵਿੱਚ ਉਹਨਾਂ ਦਾ ਅਨੁਵਾਦ <language> ਵਿੱਚ ਕਰ ਸਕਦੇ ਹੋ। ਜੇਕਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਸਾਡੀ ਹੈਲਪਲਾਈਨ ਨੂੰ 0300 790 6044* 'ਤੇ ਕਾਲ ਕਰੋ।
ਯੂਨਾਇਟਡ ਕਿੰਗਡਮ, ਚੈਨਲ ਆਈਲੈਂਡ ਅਤੇ ਆਇਲ ਆਫ ਮੈਨ ਵਿੱਚ ਤੁਹਾਨੂੰ ਇੱਕ ਟੀਵੀ ਲਾਇਸੰਸ ਦੀ ਲੋੜ ਹੈ ਜੇ ਤੁਸੀਂ:
ਇਹ ਉਸ ਡਿਵਾਈਸ ਅਤੇ ਪ੍ਰਦਾਤਾ ‘ਤੇ ਵੀ ਲਾਗੂ ਹੁੰਦਾ ਹੈ, ਜਿਸ ਦੀ ਤੁਸੀਂ ਵਰਤੋਂ ਕਰਦੇ ਹੋ, ਇਸ ਵਿੱਚ ਇਹ ਸ਼ਾਮਲ ਹੈ:
ਤੁਹਾਨੂੰ ਆਮ ਤੌਰ 'ਤੇ ਹਰ ਪਤੇ 'ਤੇ ਸਿਰਫ਼ ਇੱਕ ਟੀਵੀ ਲਾਇਸੰਸ ਦੀ ਲੋੜ ਪੈਂਦੀ ਹੈ, ਭਾਵੇਂ ਤੁਸੀਂ ਇੱਕ ਤੋਂ ਵੱਧ ਡਿਵਾਈਸਾਂ ਦੀ ਵਰਤੋਂ ਕਰਦੇ ਹੋ। ਬਿਨਾਂ ਜੁਆਇੰਟ ਟੈਨੰਸੀ ਐਗਰੀਮੈਂਟ ਵਾਲੇ ਘਰਾਂ ਅਤੇ ਕਾਰੋਬਾਰਾਂ ਉੱਤੇ ਵੱਖ-ਵੱਖ ਸ਼ਰਤਾਂ ਲਾਗੂ ਹੁੰਦੀਆਂ ਹਨ, ਜਿੱਥੇ ਇੱਕ ਤੋਂ ਵੱਧ ਲਾਇਸੰਸ ਦੀ ਲੋੜ ਪੈ ਸਕਦੀ ਹੈ। ਜੇਕਰ ਤੁਹਾਡੇ ਕੋਲ ਇੱਕ ਹੋਰ ਘਰ ਵੀ ਹੈ, ਤਾਂ ਤੁਹਾਨੂੰ ਉਸ ਪਤੇ ਲਈ ਵੱਖਰੇ ਲਾਇਸੰਸ ਦੀ ਲੋੜ ਪੈ ਸਕਦੀ ਹੈ। 0300 790 6044 * 'ਤੇ ਕਾਲ ਕਰਕੇ ਹੋਰ ਜਾਣਕਾਰੀ ਹਾਸਲ ਕਰੋ।
ਜੇਕਰ ਤੁਸੀਂ ਘਰ ਬਦਲਿਆ ਹੈ, ਜਾਂ ਤੁਹਾਡੇ ਬਾਰੇ ਸਾਡੇ ਕੋਲ ਮੌਜੂਦ ਜਾਣਕਾਰੀ ਗਲਤ ਹੈ ਜਾਂ ਬਦਲ ਗਈ ਹੈ, ਤਾਂ ਕਿਰਪਾ ਕਰਕੇ ਸਾਨੂੰ ਆਪਣਾ ਨਵਾਂ ਪਤਾ ਦੱਸੋ।
ਜੇਕਰ ਤੁਸੀਂ ਕਦੇ ਵੀ ਕਿਸੇ ਚੈਨਲ ਜਾਂ ਡਿਵਾਈਸ 'ਤੇ ਲਾਈਵ ਟੀਵੀ ਪ੍ਰੋਗਰਾਮ ਨਹੀਂ ਦੇਖਦੇ ਹੋ ਜਾਂ ਰਿਕਾਰਡ ਨਹੀਂ ਕਰਦੇ ਹੋ, ਅਤੇ iPlayer 'ਤੇ ਕਦੇ ਵੀ BBC ਪ੍ਰੋਗਰਾਮਾਂ ਨੂੰ ਨਾ ਹੀ ਡਾਊਨਲੋਡ ਕਰਦੇ ਹੋ ਅਤੇ ਨਾ ਹੀ ਦੇਖਦੇ ਹੋ, ਤਾਂ ਤੁਹਾਨੂੰ ਟੀਵੀ ਲਾਇਸੈਂਸ ਦੀ ਲੋੜ ਨਹੀਂ ਹੈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਲਾਇਸੰਸ ਦੀ ਲੋੜ ਨਹੀਂ ਹੈ ਜਾਂ 0300 790 6044* 'ਤੇ ਕਾਲ ਕਰੋ। ਕਾਰੋਬਾਰਾਂ ਉੱਤੇ ਅਲੱਗ ਸ਼ਰਤਾਂ ਲਾਗੂ ਹੁੰਦੀਆਂ ਹਨ।
ਜੇਕਰ ਤੁਸੀਂ ਸਾਨੂੰ ਦੱਸਦੇ ਹੋ ਕਿ ਤੁਹਾਨੂੰ ਲਾਇਸੰਸ ਦੀ ਲੋੜ ਨਹੀਂ ਹੈ, ਤਾਂ ਅਸੀਂ ਇਹ ਪੁਸ਼ਟੀ ਕਰਨ ਲਈ ਤੁਹਾਡੇ ਕੋਲ ਆ ਸਕਦੇ ਹਾਂ ਕਿ ਤੁਹਾਨੂੰ ਲਾਇਸੰਸ ਦੀ ਲੋੜ ਨਹੀਂ ਹੈ। ਸਾਡਾ ਆਉਣਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਚੈੱਕ ਕਰਨ ਆਉਂਦੇ ਹਾਂ, ਤਾਂ ਸਾਨੂੰ ਦਸ ਵਿੱਚੋਂ ਇੱਕ ਵਿਅਕਤੀ ਅਜਿਹਾ ਮਿਲਦਾ ਹੈ ਜਿਸ ਨੇ ਸਾਨੂੰ ਦੱਸਿਆ ਹੁੰਦਾ ਹੈ ਕਿ ਉਹਨਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਹੈ, ਪਰ ਅਸਲ ਵਿੱਚ ਲਾਇਸੰਸ ਦੀ ਲੋੜ ਹੁੰਦੀ ਹੈ।
ਜੇਕਰ ਤੁਹਾਡੇ ਕੋਲ ਟੀਵੀ ਲਾਇਸੰਸ ਹੈ ਪਰ ਹੁਣ ਤੁਸੀਂ ਕਿਸੇ ਵੀ ਚੈਨਲ ਜਾਂ ਡਿਵਾਈਸ 'ਤੇ ਕੋਈ ਲਾਈਵ ਟੀਵੀ ਪ੍ਰੋਗਰਾਮ ਨਹੀਂ ਦੇਖਦੇ ਹੋ ਜਾਂ ਰਿਕਾਰਡ ਨਹੀਂ ਕਰਦੇ ਹੋ, ਅਤੇ ਤੁਸੀਂ ਹੁਣ iPlayer 'ਤੇ BBC ਪ੍ਰੋਗਰਾਮਾਂ ਨੂੰ ਨਾ ਹੀ ਡਾਊਨਲੋਡ ਕਰਦੇ ਹੋ ਅਤੇ ਨਾ ਹੀ ਦੇਖਦੇ ਹੋ, ਤਾਂ ਤੁਸੀਂ ਰਿਫੰਡ ਲਈ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਨੂੰ 0300 790 6044* 'ਤੇ ਕਾਲ ਕਰੋ।
ਇੱਕ ਸਾਲ ਲਈ ਰੰਗੀਨ ਟੀਵੀ ਲਾਇਸੰਸ ਦੀ ਲਾਗਤ £174.50 ਹੈ। ਜੇ ਤੁਸੀਂ ਨੇਤਰਹੀਣ ਹੋ (ਨਜ਼ਰ ਬਿਲਕੁਲ ਨਹੀਂ ਆਉਂਦਾ ਹੈ) ਜਾਂ ਤੁਹਾਡੀ ਉਮਰ 74 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਘੱਟ ਫੀਸ ਜਾਂ ਮੁਫ਼ਤ ਲਾਇਸੰਸ ਲਈ ਯੋਗ ਹੋ ਸਕਦੇ ਹੋ।
ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਆਪਣੇ ਟੀਵੀ ਲਾਇਸੰਸ ਲਈ ਆਨਲਾਈਨ ਭੁਗਤਾਨ ਕਰ ਸਕਦੇ ਹੋ ਜਾਂ ਇਸ ਨੂੰ ਰੀਨਿਊ ਕਰਵਾ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਨੂੰ ਹੇਠਾਂ ਸਾਰੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਮਿਲੇਗੀ ਜਿਹਨਾਂ ਰਾਹੀਂ ਤੁਸੀਂ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ। ਜੇ ਤੁਸੀਂ ਆਪਣੇ ਟੀਵੀ ਲਾਇਸੰਸ ਨੂੰ ਰੀਨਿਊ ਕਰਵਾ ਰਹੇ ਹੋ ਤਾਂ ਤੁਹਾਨੂੰ ਮੌਜੂਦਾ ਲਾਇਸੰਸ ਨੰਬਰ ਦੀ ਲੋੜ ਪਵੇਗੀ।
ਤੁਸੀਂ ਪੂਰਾ ਭੁਗਤਾਨ ਇੱਕ ਵਾਰ ਵਿੱਚ ਕਰ ਸਕਦੇ ਹੋ ਜਾਂ ਪੂਰੀ ਲਾਗਤ ਦਾ ਭੁਗਤਾਨ ਤਿਮਾਹੀ, ਮਹੀਨਾਵਾਰ ਜਾਂ ਹਫ਼ਤਾਵਾਰੀ ਕਿਸ਼ਤਾ ਵਿੱਚ ਕਰ ਸਕਦੇ ਹੋ।
ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਆਨਲਾਈਨ, ਡਾਇਰੈਕਟ ਡੈਬਿਟ ਜਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ।
ਭੁਗਤਾਨ ਕਰਨ ਦੇ ਤਰੀਕੇ:
ਤੁਹਾਡਾ ਡਾਇਰੈਕਟ ਡੈਬਿਟ ਕਾਇਮ ਹੋਣ ਤੋਂ ਬਾਅਦ, ਹਰ ਸਾਲ ਤੁਹਾਡੇ ਲਈ ਤੁਹਾਡਾ ਲਾਇਸੰਸ ਖੁਦ-ਬ-ਖੁਦ ਰਿਨਿਊ ਹੋ ਜਾਵੇਗਾ, ਇਸ ਤਰ੍ਹਾਂ ਤੁਹਾਨੂੰ ਬਗੈਰ ਲਾਇਸੰਸ ਹੋਣ ਦਾ ਜੋਖਮ ਕਦੇ ਵੀ ਨਹੀਂ ਹੋਵੇਗਾ।
ਤੁਸੀਂ ਆਨਲਾਈਨ ਜਾਂ 0300 790 6044* ’ਤੇ ਕਾਲ ਕਰਕੇ ਡਾਇਰੈਕਟ ਡੈਬਿਟ ਨੂੰ ਸੈੱਟ ਅੱਪ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਤਿਮਾਹੀ ਭੁਗਤਾਨ ਕਰਨ ਦਾ ਫੈਸਲਾ ਕਰਦੇ ਹੋ ਤਾਂ ਹਰੇਕ ਭੁਗਤਾਨ ਦੇ ਵਿੱਚ £1.25 ਦਾ ਚਾਰਜ ਜੋੜਿਆ ਜਾਵੇਗਾ।
ਤੁਸੀਂ ਭੁਗਤਾਨ ਕਾਰਡ ਦੇ ਨਾਲ ਹਫ਼ਤੇ ਵਿੱਚ £6.50 ਤੋਂ ਆਪਣੇ ਟੀਵੀ ਲਾਇਸੰਸ ਦੇ ਖਰਚੇ ਨੂੰ ਵੰਡ ਸਕਦੇ ਹੋ। ਤੁਸੀਂ ਇਸ ਦੀ ਵਰਤੋਂ ਆਨਲਾਈਨ, ਫ਼ੋਨ ਰਾਹੀਂ, ਜਾਂ ਟੈਕਸਟ ਸੰਦੇਸ਼ ਰਾਹੀਂ ਜਾਂ ਕਿਸੇ ਵੀ ਪੇਅਪੁਆਇੰਟ (PayPoint) ਸਟੋਰ ’ਤੇ ਭੁਗਤਾਨ ਕਰਨ ਲਈ ਕਰ ਸਕਦੇ ਹੋ। ਜੇ ਤੁਸੀਂ ਆਪਣਾ ਟੀਵੀ ਲਾਇਸੰਸ ਰੀਨਿਊ ਕਰਵਾ ਰਹੇ ਹੋ ਤਾਂ ਜੇ ਤੁਹਾਡੇ ਕੋਲ ਤੁਹਾਡਾ ਮੌਜੂਦਾ ਲਾਇਸੰਸ ਨੰਬਰ ਹੈ ਤਾਂ ਇਹ ਮਦਦਗਾਰ ਹੋਵੇਗਾ।
ਆਪਣੇ ਭੁਗਤਾਨ ਕਾਰਡ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਆਪਣਾ ਭੁਗਤਾਨ ਕਾਰਡ ਲੈਣ ਵਾਸਤੇ ਬੇਨਤੀ ਕਰਨ ਲਈ 0300 555 0286 ’ਤੇ ਕਾਲ ਕਰੋ।
ਭੁਗਤਾਨ ਕਿੱਥੇ ਕਰਨਾ ਹੈ:
ਤੁਸੀਂ ਸਾਡੀ ਵੈੱਬਸਾਈਟ 'ਤੇ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ ਅਤੇ ਆਪਣੇ ਟੀਵੀ ਲਾਇਸੰਸ ਦਾ ਪ੍ਰਬੰਧਨ ਕਰ ਸਕਦੇ ਹੋ। ਤੁਸੀਂ ਈਮੇਲ ਰਾਹੀਂ ਸਾਡੇ ਤੋਂ ਆਪਣਾ ਟੀਵੀ ਲਾਇਸੰਸ ਅਤੇ ਕੋਈ ਹੋਰ ਸੰਚਾਰ ਪ੍ਰਾਪਤ ਕਰਨ ਲਈ ਵੀ ਕਹਿ ਸਕਦੇ ਹੋ, ਪਰ ਤੁਹਾਡੇ ਈਮੇਲ ਪਤੇ ਵਿੱਚ ਸਿਰਫ਼ ਅੰਗਰੇਜ਼ੀ ਭਾਸ਼ਾ ਦੇ ਅੱਖਰ ਅਤੇ ਅੰਕ ਸ਼ਾਮਲ ਹੋਣੇ ਚਾਹੀਦੇ ਹਨ। ਤੁਸੀਂ ਆਪਣੇ ਟੀਵੀ ਲਾਇਸੰਸ ਲਈ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਜਾਂ ਡਾਇਰੈਕਟ ਡੈਬਿਟ ਸੈੱਟ ਅੱਪ ਕਰਕੇ ਭੁਗਤਾਨ ਕਰ ਸਕਦੇ ਹੋ।
ਜੇ ਤੁਹਾਡੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ – ਜਿਵੇਂ ਕਿ Maestro, Delta, Solo, Visa ਜਾਂ MasterCard – ਤੁਸੀਂ 0300 790 6044* ’ਤੇ ਕਾਲ ਕਰਕੇ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕਾਰਡ ਦੇ ਵੇਰਵੇ ਉਪਲਬਧ ਹੋਣ।
ਤੁਸੀਂ ਕਿਸੇ ਵੀ ਪੇਅਪੁਆਇੰਟ (PayPoint) ਸਟੋਰ ’ਤੇ ਜਾ ਸਕਦੇ ਹੋ ਅਤੇ ਨਗਦ ਜਾਂ ਡੈਬਿਟ ਕਾਰਡ ਰਾਹੀਂ ਟੀਵੀ ਲਾਇਸੰਸ ਖਰੀਦ ਸਕਦੇ ਹੋ। ਤੁਹਾਨੂੰ ਬਸ ਦੁਕਾਨਦਾਰ ਨੂੰ ਆਪਣਾ ਨਾਮ ਅਤੇ ਪਤਾ ਦੇਣ ਦੀ ਲੋੜ ਪਵੇਗੀ ਅਤੇ £174.50 ਦੀ ਪੂਰੀ ਫੀਸ ਨਗਦ ਜਾਂ ਡੈਬਿਟ ਕਾਰਡ ਰਾਹੀਂ ਦੇਣੀ ਪਵੇਗੀ।
ਤੁਸੀਂ TV Licensing, Darlington DL98 1TL ਨੂੰ ਚੈੱਕ ਭੇਜ ਸਕਦੇ ਹੋ। ਪੂਰੀ ਲਾਇਸੰਸ ਫੀਸ ਲਈ ਕਿਰਪਾ ਕਰਕੇ ਪੂਰੀ ਲਾਇਸੰਸ ਫੀਸ ਦਾ ਚੈੱਕ ‘TV Licensing ਦੇ ਨਾਮ ‘ਤੇ ਬਣਾਓ ਅਤੇ ਚੈੱਕ ਦੇ ਪਿਛਲੇ ਪਾਸੇ ਆਪਣਾ ਨਾਮ, ਪਤਾ ਅਤੇ ਪੋਸਟਕੋਡ ਲਿਖਣਾ ਨਾ ਭੁੱਲੋ। ਕਿਰਪਾ ਕਰਕੇ ਨਕਦ ਪੈਸੇ ਨਾ ਭੇਜੋ।
ਤੁਹਾਨੂੰ ਰਿਆਇਤ ਮਿਲ ਸਕਦੀ ਹੈ, ਜੇ ਤੁਸੀਂ (ਜਾਂ ਤੁਹਾਡੇ ਨਾਲ ਰਹਿਣ ਵਾਲਾ ਕੋਈ ਵਿਅਕਤੀ):
ਜੇਕਰ ਤੁਹਾਡੇ ਕਰਮਚਾਰੀ, ਗਾਹਕ ਜਾਂ ਮੇਹਮਾਨ ਕਿਸੇ ਵੀ ਚੈਨਲ 'ਤੇ ਲਾਈਵ ਟੀਵੀ ਪ੍ਰੋਗਰਾਮ ਦੇਖਦੇ ਜਾਂ ਰਿਕਾਰਡ ਕਰਦੇ ਹਨ, iPlayer 'ਤੇ BBC ਪ੍ਰੋਗਰਾਮ ਡਾਊਨਲੋਡ ਕਰਦੇ ਜਾਂ ਦੇਖਦੇ ਹਨ, ਤਾਂ ਤੁਹਾਡੇ ਕਾਰੋਬਾਰ ਦੇ ਕੋਲ ਟੀਵੀ ਲਾਇਸੰਸ ਹੋਣਾ ਚਾਹੀਦਾ ਹੈ। ਇਹ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਹਰ ਡਿਵਾਈਸ 'ਤੇ ਲਾਗੂ ਹੁੰਦਾ ਹੈ ਅਤੇ ਇਸਦੇ ਨਾਲ ਉਹਨਾਂ ਦੇ ਆਪਣੇ ਡਿਵਾਈਸਾਂ 'ਤੇ ਵੀ ਲਾਗੂ ਹੁੰਦਾ ਹੈ ਜੋ ਉਹ ਤੁਹਾਡੇ ਕਾਰੋਬਾਰ ਦੀ ਪਾਵਰ ਸਪਲਾਈ ਨਾਲ ਜੋੜਦੇ ਹਨ।
ਜੇਕਰ ਤੁਹਾਡਾ ਕਾਰੋਬਾਰ ਸਿਰਫ਼ ਇੱਕ ਸਥਾਨ 'ਤੇ ਹੈ, ਤਾਂ ਤੁਹਾਨੂੰ ਸਿਰਫ਼ ਇੱਕ ਟੀਵੀ ਲਾਇਸੰਸ ਦੀ ਲੋੜ ਪਵੇਗੀ। ਲਾਇਸੰਸ ਦੀ ਕੀਮਤ ਹਰ ਪਤੇ ਲਈ ਇੱਕ ਸਾਲ ਵਾਸਤੇ £174.50 ਹੈ ਅਤੇ ਉਹ ਲਾਇਸੰਸ ਉਸ ਪਤੇ 'ਤੇ ਵਰਤੇ ਜਾਣ ਵਾਲੇ ਸਾਰੇ ਡਿਵਾਈਸਾਂ ਨੂੰ ਕਵਰ ਕਰੇਗਾ। ਸਿੰਗਲ ਟੀਵੀ ਲਾਇਸੰਸ ਲਈ ਭੁਗਤਾਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਆਨਲਾਈਨ ਜਾਂ ਡੈਬਿਟ ਜਾਂ ਕ੍ਰੈਡਿਟ ਕਾਰਡ, ਜਾਂ ਡਾਇਰੈਕਟ ਡਿਪਾਜ਼ਿਟ ਹੈ।
ਟੀਵੀ ਲਾਇਸੰਸ ਹੇਠ ਲਿਖਿਆ ਨੂੰ ਕਵਰ ਨਹੀਂ ਕਰਦਾ ਹੈ:
ਹੋਟਲਾਂ, ਹੋਸਟਲਾਂ, ਮੋਬਾਈਲ ਯੂਨਿਟਾਂ ਅਤੇ ਕੈਂਪ ਸਾਈਟਾਂ ਲਈ ਵੀ ਵੱਖ-ਵੱਖ ਨਿਯਮ ਹਨ। ਕਿਰਪਾ ਕਰਕੇ ਨੋਟ ਕਰੋ: ਜੇਕਰ ਕਦੇ ਤੁਹਾਡੇ ਟਿਕਾਣੇ 'ਤੇ ਗਾਹਕਾਂ ਜਾਂ ਸਟਾਫ਼ ਲਈ ਸੰਗੀਤ ਚਲਾਇਆ ਜਾਂਦਾ ਹੈ - ਉਦਾਹਰਨ ਦੇ ਲਈ ਰੇਡੀਓ, ਟੀਵੀ, ਕੰਪਿਊਟਰ ਜਾਂ CD/DVD ਰਾਹੀਂ - ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਨੂੰ PPLPRS ਤੋਂ ਇੱਕ ਸੰਗੀਤ ਲਾਇਸੰਸ ਖਰੀਦਣ ਦੀ ਲੋੜ ਪਵੇਗੀ। ਵਧੇਰੇ ਜਾਣਕਾਰੀ ਲਈ www.pplprs.co.uk 'ਤੇ ਜਾਓ।
ਤੁਸੀਂ ਦਾ ਮਤਲਬ ਲਾਇਸੰਸ 'ਤੇ ਮੌਜੂਦ ਨਾਮ ਵਾਲਾ ਵਿਅਕਤੀ ਹੈ।
ਇਸਦੀ ਲੋੜ ਲਾਇਸੰਸਸ਼ੁਦਾ ਸਥਾਨ 'ਤੇ ਟੀਵੀ ਚਲਾਉਣ ਵਾਲੇ ਉਪਕਰਣਾਂ ਨੂੰ ਵਰਤਣ ਅਤੇ ਇੰਸਟਾਲ ਕਰਨ ਲਈ ਪੈਂਦੀ ਹੈ। ਇਹਨਾਂ ਵਿੱਚ ਸ਼ਾਮਲ ਹਨ:
ਅਜਿਹਾ ਟੀਵੀ, ਕੰਪਿਊਟਰ, ਲੈਪਟਾਪ, ਮੋਬਾਈਲ ਫ਼ੋਨ, ਟੈਬਲੇਟ, ਗੇਮਿੰਗ ਕੰਸੋਲ, ਡਿਜੀਟਲ ਬਾਕਸ ਜਾਂ DVD/VHS ਰਿਕਾਰਡਰ, ਜਾਂ ਕਿਸੇ ਹੋਰ ਚੀਜ਼ ਸਮੇਤ ਕਿਸੇ ਵੀ ਡਿਵਾਈਸ 'ਤੇ ਹੋ ਸਕਦਾ ਹੈ।
ਭਾਵੇਂ ਤੁਹਾਡੇ ਕੋਲ ਬਲੈਕ ਐਂਡ ਵ੍ਹਾਈਟ ਟੀਵੀ ਹੈ, ਤੁਹਾਨੂੰ ਪ੍ਰੋਗਰਾਮਾਂ ਨੂੰ ਰਿਕਾਰਡ ਕਰਨ ਲਈ ਕਲਰ ਲਾਇਸੰਸ ਦੀ ਲੋੜ ਹੈ। ਅਜਿਹਾ ਇਸ ਲਈ ਹੈ ਕਿਉਂਕਿ DVD, VHS ਅਤੇ ਡਿਜੀਟਲ ਬਾਕਸ ਰਿਕਾਰਡਰ ਰੰਗੀਨ ਰਿਕਾਰਡਿੰਗ ਕਰਦੇ ਹਨ। ਬਲੈਕ ਐਂਡ ਵ੍ਹਾਈਟ ਲਾਇਸੰਸ ਸਿਰਫ਼ ਤਾਂ ਹੀ ਵੈਧ ਹੁੰਦਾ ਹੈ ਜੇਕਰ ਤੁਸੀਂ ਇੱਕ ਡਿਜੀਟਲ ਬਾਕਸ ਦੀ ਵਰਤੋਂ ਕਰਦੇ ਹੋ ਜੋ ਟੀਵੀ ਪ੍ਰੋਗਰਾਮਾਂ ਨੂੰ ਰਿਕਾਰਡ ਨਹੀਂ ਕਰ ਸਕਦਾ ਹੈ।
ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਟੀਵੀ ਲਾਇਸੰਸ ਦੀ ਲੋੜ ਹੋ ਸਕਦੀ ਹੈ? ਹੁਣੇ ਚੈੱਕ ਕਰੋ।
ਕਿਰਪਾ ਕਰਕੇ ਨੋਟ ਕਰੋ: ਹੇਠਾਂ ਦਿੱਤੀ ਕਿਸਮ ਦੇ ਟੀਵੀ ਲਾਇਸੰਸਾਂ 'ਤੇ ਵੱਖ-ਵੱਖ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ: ਹੋਟਲ ਅਤੇ ਮੋਬਾਈਲ ਯੂਨਿਟ ਟੀਵੀ ਲਾਇਸੰਸ, ARC ਰਿਆਇਤੀ ਟੀਵੀ ਲਾਇਸੰਸ ਅਤੇ ਐਂਟਰਟੇਨਮੈਂਟ ਯੂਨਿਟ ਟੀਵੀ ਲਾਇਸੰਸ। ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਲਾਇਸੰਸ ਹੈ, ਤਾਂ ਕਿਰਪਾ ਕਰਕੇ ਖਾਸ ਨਿਯਮਾਂ ਅਤੇ ਸ਼ਰਤਾਂ ਲਈ ਆਪਣੇ ਲਾਇਸੰਸ ਨੂੰ ਦੇਖੋ ਜਾਂ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ।
* ਸਾਡੇ 0300 ਨੰਬਰਾਂ ਤੇ ਕਾਲ ਕਰਨ ਲਈ 01 ਜਾਂ 02 ਵਾਲੇ ਨੰਬਰਾਂ ਤੇ ਕੀਤੀ ਰਾਸ਼ਟਰੀ ਦਰ ਵਾਲੀ ਕਾਲ ਤੋਂ ਜ਼ਿਆਦਾ ਖਰਚ ਨਹੀਂ ਆਉਂਦਾ, ਭਾਵੇਂ ਇਹ ਮੋਬਾਇਲ ਤੋਂ ਹੋਵੇ ਜਾਂ ਲੈਂਡਲਾਈਨ ਤੋਂ। ਲੈਂਡਲਾਈਨ ਤੋਂ ਕੀਤੀਆਂ ਕਾਲਾਂ ਲਈ ਔਸਤਨ 9ਪਾਉਂਡ ਪ੍ਰਤੀ ਮਿੰਟ ਤਕ ਖਰਚ ਵਸੂਲਿਆ ਜਾਂਦਾ ਹੈ ਅਤੇ ਮੋਬਾਇਲ ਤੋਂ ਕੀਤੀਆਂ ਕਾਲਾਂ ਲਈ ਔਸਤਨ 8ਪਾਉਂਡ ਤੋਂ 40ਪਾਉਂਡ ਪ੍ਰਤੀ ਮਿੰਟ ਦਰਮਿਆਨ ਖਰਚ ਆਉਂਦਾ ਹੈ। ਜੇ ਤੁਹਾਨੂੰ ਆਪਣੇ ਮੋਬਾਇਲ ਜਾਂ ਲੈਂਡਲਾਈਨ ਨਾਲ ਸ਼ਮੂਲੀਅਤ ਵਾਲੇ ਮਿੰਟ ਮਿਲਦੇ ਹਨ, ਤਾਂ 0300 ਨੰਬਰ ਤੇ ਕੀਤੀਆਂ ਕਾਲਾਂ ਵੀ ਇਸ ਵਿੱਚ ਸ਼ਾਮਲ ਹੋਣਗੀਆਂ।